ਸਮੱਗਰੀ ਉੱਤੇ ਜਾਓ

I Love Muhammad(P.B.U.H.)

← ਕੁਰਆਨ ਵੱਲ ਵਾਪਸ

ਕੁਰਆਨ ਸੈਟਿੰਗਾਂ

ਆਇਤ 2:104

البقرة · Al-Baqara

يَـٰٓأَيُّهَا ٱلَّذِينَ ءَامَنُوا۟ لَا تَقُولُوا۟ رَٰعِنَا وَقُولُوا۟ ٱنظُرْنَا وَٱسْمَعُوا۟ ۗ وَلِلْكَـٰفِرِينَ عَذَابٌ أَلِيمٌ

ਹੇ ਈਮਾਨ ਵਾਲਿਓ! (ਜਦੋਂ ਤੁਸੀਂ ਨਬੀ (ਸ:) ਨੂੰ ਸੰਬੋਧਿਤ ਕਰੋ ਤਾਂ) ‘ਰਾਇਨਾ’ [17] ਨਾ ਆਖੋ ਸਗੋਂ ‘ਉਨਜ਼ੁਰਨਾ’ ਆਖੋ ਅਤੇ ਤੁਸੀਂ (ਨਬੀ ਦੀ ਗੱਲ ਨੂੰ ) ਧਿਆਨ ਨਾਲ ਸੁਣੋ। ਇਨਕਾਰੀਆਂ ਲਈ ਤਾਂ ਬਹੁਤ ਹੀ ਦੁਖਦਾਈ ਅਜ਼ਾਬ ਹੈ।

[17] “ਰਾਇਨਾ” ਤੋਂ ਭਾਵ ਹੈ ਸਾਡੇ ਵੱਲ ਧਿਆਨ ਦਿਓ ਪਰ ਯਹੂਦੀ ਇਸ ਸ਼ਬਦ ਨੂੰ ਵਿਗੜ ਕੇ “ਰਾਈਨਾ” ਆਖਦੇ ਸਨ ਜਿਸਦਾ ਅਰਥ ਹੈ ਮੂਰਖ। ਇੰਜ ਉਹ ਨਬੀ ਕਰੀਮ (ਸ:) ਦਾ ਨਿਰਾਦਰ ਕਰਦੇ ਸਨ। ਮੁਸਲਮਾਨਾਂ ਨੂੰ ਇਹ ਸ਼ਬਦ ਬੋਲਣ ਤੋਂ ਰੋਕ ਦਿੱਤਾ ਗਿਆ ਅਤੇ ਲੋੜ ਪੈਣ ’ਤੇ ਉਨਜ਼ੁਰਨਾ ਕਹਿਣ ਦਾ ਹੁਕਮ ਦਿੱਤਾ ਗਿਆ ਜਿਸ ਦਾ ਅਰਥ ਹੈ ਸਾਡੇ ਵੱਲ ਧਿਆਨ ਦੇਓ।

ਆਇਤ ਬਾਰੇ ਚਰਚਾ