ਆਇਤ 2:183
البقرة · Al-Baqara
يَـٰٓأَيُّهَا ٱلَّذِينَ ءَامَنُوا۟ كُتِبَ عَلَيْكُمُ ٱلصِّيَامُ كَمَا كُتِبَ عَلَى ٱلَّذِينَ مِن قَبْلِكُمْ لَعَلَّكُمْ تَتَّقُونَ
ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਹਾਡੇ ’ਤੇ ਸੌਮ[26] (ਰੋਜ਼ੇ ਰਖਣਾ) ਉਸੇ ਤਰ੍ਹਾਂ ਫ਼ਰਜ਼ ਕੀਤੇ ਗਏ ਹਨ ਜਿਵੇਂ ਉਹਨਾਂ ਲੋਕਾਂ ਉੱਤੇ ਫ਼ਰਜ਼ ਕੀਤੇ ਗਏ ਸੀ ਜਿਹੜੇ ਤੁਹਾਥੋਂ ਪਹਿਲਾਂ (ਨਬੀਆਂ ਦੇ ਪੈਰੋਕਾਰ) ਗੁਜ਼ਰ ਚੁੱਕੇ ਹਨ ਤਾਂ ਜੋ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਵੋ।
[26] “ਸੌਮ” ਦਾ ਅਰਥ ਹੇ ਰੁਕਣਾ। ਸ਼ਰੀਅਤ ਅਨੁਸਾਰ ਇਸ ਦਾ ਅਰਥ ਪਹੁ ਫਟਨ ਤੋਂ ਲੈਕੇ ਸੂਰਜ ਡੁੱਬਣ ਤਕ ਖਾਣ-ਪੀਣ ਅਤੇ ਸੰਭੋਗ ਤੋਂ ਰੁਕੇ ਰਹਿਣਾ ਹੇ। ਇਸ ਨੂੰ ਹੀ ਰੋਜ਼ਾ ਕਿਹਾ ਜਾਂਦਾ ਹੇ।