ਸਮੱਗਰੀ ਉੱਤੇ ਜਾਓ

I Love Muhammad(P.B.U.H.)

← ਕੁਰਆਨ ਵੱਲ ਵਾਪਸ

ਕੁਰਆਨ ਸੈਟਿੰਗਾਂ

ਆਇਤ 2:217

البقرة · Al-Baqara

يَسْـَٔلُونَكَ عَنِ ٱلشَّهْرِ ٱلْحَرَامِ قِتَالٍ فِيهِ ۖ قُلْ قِتَالٌ فِيهِ كَبِيرٌ ۖ وَصَدٌّ عَن سَبِيلِ ٱللَّهِ وَكُفْرٌۢ بِهِۦ وَٱلْمَسْجِدِ ٱلْحَرَامِ وَإِخْرَاجُ أَهْلِهِۦ مِنْهُ أَكْبَرُ عِندَ ٱللَّهِ ۚ وَٱلْفِتْنَةُ أَكْبَرُ مِنَ ٱلْقَتْلِ ۗ وَلَا يَزَالُونَ يُقَـٰتِلُونَكُمْ حَتَّىٰ يَرُدُّوكُمْ عَن دِينِكُمْ إِنِ ٱسْتَطَـٰعُوا۟ ۚ وَمَن يَرْتَدِدْ مِنكُمْ عَن دِينِهِۦ فَيَمُتْ وَهُوَ كَافِرٌ فَأُو۟لَـٰٓئِكَ حَبِطَتْ أَعْمَـٰلُهُمْ فِى ٱلدُّنْيَا وَٱلْـَٔاخِرَةِ ۖ وَأُو۟لَـٰٓئِكَ أَصْحَـٰبُ ٱلنَّارِ ۖ هُمْ فِيهَا خَـٰلِدُونَ

(ਹੇ ਨਬੀ!) ਲੋਕੀ ਤੁਹਾਥੋਂ ਹੁਰਮਤ (ਆਦਰਮਾਨ) ਵਾਲੇ ਮਹੀਨਿਆਂ ਬਾਰੇ ਪੁੱਛਦੇ ਹਨ ਕਿ ਇਹਨਾਂ ਵਿਚ ਲੜਨਾ ਕਿਵੇਂ ਹੇ ? ਤੁਸੀਂ ਆਖ ਦਿਓ ਕਿ ਇਹਨਾਂ (ਮਹੀਨਿਆਂ) ਵਿਚ ਲੜਨਾ ਬਹੁਤ ਵੱਡਾ ਗੁਨਾਹ ਹੇ ਪਰ ਲੋਕਾਂ ਨੂੰ ਅੱਲਾਹ ਦੇ ਰਾਹ ਚੱਲਣ ਤੋਂ ਰੋਕਣਾ, ਅੱਲਾਹ ਦੇ ਨਾਲ ਕੁਫ਼ਰ ਕਰਨਾ, ਮਸਜਿਦ-ਏ -ਹਰਾਮ (ਖ਼ਾਨਾ-ਕਾਅਬਾ) ਜਾਣ ਤੋਂ ਰੋਕਣਾ ਅਤੇ ਹਰਮ ਦੇ ਰਹਿਣ ਵਾਲਿਆਂ ਨੂੰ ਓਥੋਂ ਕਢਣਾ ਅੱਲਾਹ ਦੀਆਂ ਨਜ਼ਰਾਂ ਵਿਚ ਇਸ (ਲੜਾਈ) ਤੋਂ ਵੀ ਵੱਡਾ ਪਾਪ ਹੇ ਅਤੇ ਫ਼ਿਤਨਾ [40] ਭੜਕਾਉਣਾ (ਈਮਾਨ ਤੋਂ ਬਿਚਲਾਉਣਾ) ਕਤਲ ਨਾਲੋਂ ਵੀ ਵੱਡਾ ਗੁਨਾਹ ਹੇ। ਇਹ ਕਾਫ਼ਿਰ ਤਾਂ ਤੁਹਾਡੇ ਨਾਲ ਲੜਦੇ ਹੀ ਰਹਿਣਗੇ। ਜੇ ਉਹਨਾਂ ਦਾ ਵਸ ਚੱਲੇ ਤਾਂ ਉਹ ਤੁਹਾਨੂੰ ਤੁਹਾਡੇ ਦੀਨ (ਧਰਮ) ਤੋਂ ਵੀ ਫੇਰ ਦੇਣ। ਤੁਹਾਡੇ ਵਿੱਚੋਂ ਜੇ ਕੋਈ ਆਪਣੇ ਦੀਨ (ਇਸਲਾਮ) ਤੋਂ ਫਿਰ ਜਾਵੇ ਅਤੇ ਕੁਫ਼ਰ ਦੀ ਹਾਲਤ ਵਿਚ ਹੀ ਮਰ ਜਾਵੇ ਤਾਂ ਉਹਨਾਂ ਲੋਕਾਂ ਵੱਲੋਂ ਕੀਤੇ ਕਰਮ ਦੁਨੀਆਂ ਤੇ ਆਖ਼ਿਰਤ ਵਿਚ ਬਰਬਾਦ ਹੋਣਗੇ ਅਤੇ ਅਜਿਹੇ ਸਭ ਲੋਕ ਨਰਕੀ ਹਨ ਜਿੱਥੇ ਉਹ ਸਦਾ ਲਈ ਰਹਿਣਗੇ।

[40] “ਫ਼ਿਤਨਾ” ਦਾ ਅਰਥ ਸ਼ਿਰਕ ਹੇ, ਭਾਵ ਅੱਲਾਹ ਦਾ ਦੂਜਿਆਂ ਨੂੰ ਸਾਂਝੀ ਬਣਾਉਣਾ ਅਤੇ ਈਮਾਨ ਲਿਆਉਣ ਤੋਂ ਬਾਅਦ ਉਸ ਦਾ ਇਨਕਾਰ ਕਰਨਾ। ਜਿਹੜੀਆਂ ਮੁਸੀਬਤਾਂ ਜਾਂ ਪਰੇਸ਼ਾਨੀਆਂ ਅੱਲਾਹ ਵੱਲੋਂ ਅਜ਼ਮਾਇਸ਼ ਲਈ ਹੁੰਦੀਆਂ ਹਨ ਉਸ ਨੂੰ ਵੀ ਫ਼ਿਤਨਾ ਕਿਹਾ ਜਾਂਦਾ ਹੇ।

ਆਇਤ ਬਾਰੇ ਚਰਚਾ