ਸਮੱਗਰੀ ਉੱਤੇ ਜਾਓ

I Love Muhammad(P.B.U.H.)

← ਕੁਰਆਨ ਵੱਲ ਵਾਪਸ

ਕੁਰਆਨ ਸੈਟਿੰਗਾਂ

ਆਇਤ 2:221

البقرة · Al-Baqara

وَلَا تَنكِحُوا۟ ٱلْمُشْرِكَـٰتِ حَتَّىٰ يُؤْمِنَّ ۚ وَلَأَمَةٌ مُّؤْمِنَةٌ خَيْرٌ مِّن مُّشْرِكَةٍ وَلَوْ أَعْجَبَتْكُمْ ۗ وَلَا تُنكِحُوا۟ ٱلْمُشْرِكِينَ حَتَّىٰ يُؤْمِنُوا۟ ۚ وَلَعَبْدٌ مُّؤْمِنٌ خَيْرٌ مِّن مُّشْرِكٍ وَلَوْ أَعْجَبَكُمْ ۗ أُو۟لَـٰٓئِكَ يَدْعُونَ إِلَى ٱلنَّارِ ۖ وَٱللَّهُ يَدْعُوٓا۟ إِلَى ٱلْجَنَّةِ وَٱلْمَغْفِرَةِ بِإِذْنِهِۦ ۖ وَيُبَيِّنُ ءَايَـٰتِهِۦ لِلنَّاسِ لَعَلَّهُمْ يَتَذَكَّرُونَ

(ਹੇ ਮੁਸਲਮਾਨੋ!) ਤੁਸੀਂ ਮੁਸ਼ਰਿਕੁ[42] ਔਰਤਾਂ ਨਾਲ ਉਦੋਂ ਤਕ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਈਮਾਨ ਵਾਲੀ ਗੋਲੀ ਔਰਤ ਮੁਸ਼ਰਿਕ ਔਰਤ ਤੋਂ ਕਿਤੇ ਵਧੀਆ ਹੇ ਭਾਵੇਂ ਉਹ (ਮੁਸ਼ਰਿਕਾ) ਤੁਹਾਨੂੰ ਕਿੰਨੀ ਹੀ ਭਾਂਉਂਦੀ ਹੋਵੇ ਅਤੇ ਤੁਸੀਂ (ਮੁਸਲਮਾਨ ਔਰਤੋਂ) ਮੁਸ਼ਰਿਕ ਮਰਦਾਂ ਨਾਲ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਮੋਮਿਨ ਗ਼ੁਲਾਮ ਮੁਸ਼ਰਿਕ ਤੋਂ ਕਿਤੇ ਵਧੀਆ ਹੇ ਭਾਵੇਂ ਕਿ ਉਹ (ਮੁਸ਼ਰਿਕ) ਤੁਹਾਨੂੰ ਕਿੰਨਾ ਹੀ ਪਸੰਦ ਹੇ। ਇਹ (ਮੁਸ਼ਰਿਕ) ਤਾਂ ਨਰਕ ਵੱਲ ਬੁਲਾਉਂਦੇ ਹਨ ਅਤੇ ਅੱਲਾਹ ਆਪਣੇ ਹੁਕਮਾਂ ਨਾਲ ਤੁਹਾਨੂੰ ਜੰਨਤ ਤੇ ਬਖ਼ਸ਼ਿਸ਼ ਵੱਲ ਬੁਲਾਉਂਦਾ ਹੇ। (ਇਸੇ ਲਈ) ਉਹ ਲੋਕਾਂ ਨੂੰ ਆਪਣੀਆਂ ਆਇਤਾਂ (ਫ਼ਰਮਾਨ) ਖੋਲ ਖੋਲ ਕੇ ਬਿਆਨ ਕਰਦਾ ਹੇ ਤਾਂ ਜੋ ਉਹ ਸਿੱਖਿਆ ਗ੍ਰਹਿਣ ਕਰਨ।

[42] “ਮੁਸ਼ਰਿਕ” ਤੋਂ ਭਾਵ ਕਾਫ਼ਰ ਤੇ ਬੁਤ ਪੂਜਣ ਵਾਲੇ ਅਤੇ ਜਿਹੜੇ ਅੱਲਾਹ ਦੇ ਇਕ ਹੋਣ ਅਤੇ ਮੁਹੰਮਦ (ਸ:) ਦੀ ਪੈਗ਼ੰਬਰੀ ਦੇ ਇਨਕਾਰੀ ਹਨ।

ਆਇਤ ਬਾਰੇ ਚਰਚਾ