ਆਇਤ 2:229
البقرة · Al-Baqara
ٱلطَّلَـٰقُ مَرَّتَانِ ۖ فَإِمْسَاكٌۢ بِمَعْرُوفٍ أَوْ تَسْرِيحٌۢ بِإِحْسَـٰنٍ ۗ وَلَا يَحِلُّ لَكُمْ أَن تَأْخُذُوا۟ مِمَّآ ءَاتَيْتُمُوهُنَّ شَيْـًٔا إِلَّآ أَن يَخَافَآ أَلَّا يُقِيمَا حُدُودَ ٱللَّهِ ۖ فَإِنْ خِفْتُمْ أَلَّا يُقِيمَا حُدُودَ ٱللَّهِ فَلَا جُنَاحَ عَلَيْهِمَا فِيمَا ٱفْتَدَتْ بِهِۦ ۗ تِلْكَ حُدُودُ ٱللَّهِ فَلَا تَعْتَدُوهَا ۚ وَمَن يَتَعَدَّ حُدُودَ ٱللَّهِ فَأُو۟لَـٰٓئِكَ هُمُ ٱلظَّـٰلِمُونَ
(ਪਰਤਣ ਵਾਲਾ) ਤਲਾਕ ਦੋ ਵਾਰ ਹੇ, ਫਿਰ ਜਾਂ ਤਾਂ (ਔਰਤ ਨੂੰ) ਭਲੇ ਤਰੀਕੇ ਨਾਲ (ਮੁੜ ਨਿਕਾਹ ਕਰਕੇ) ਰੋਕ ਲਿਆ ਜਾਵੇ ਜਾਂ ਭਲੇ ਤਰੀਕੇ ਨਾਲ ਛੱਡ ਦਿੱਤਾ ਜਾਵੇ ਅਤੇ ਤੁਹਾਡੇ ਲਈ ਇਹ ਜਾਇਜ਼ ਨਹੀਂ ਕਿ ਤੁਸੀਂ ਜੋ ਕੁੱਝ ਉਹਨਾਂ ਨੂੰ (ਮਹਿਰ ਆਦਿ) ਦੇ ਚੁੱਕੇ ਹੋ ਉਸ ਵਿੱਚੋਂ ਵਾਪਸ ਲਵੋ। ਜੇਕਰ ਦੋਹਾਂ ਨੂੰ ਡਰ ਹੋਵੇ ਕਿ ਉਹ ਅੱਲਾਹ ਦੀਆਂ ਨਿਯਤ ਕੀਤੀਆਂ ਗਈਆਂ ਹੱਦਾਂ ਨੂੰ ਕਾਇਮ ਨਹੀਂ ਰੱਖ ਸਕਣਗੇ ਜਾਂ ਜੇ ਤੁਸੀਂ ਇਸ ਗੱਲ ਤੋਂ ਡਰਦੇ ਹੋ ਕਿ ਉਹ ਦੋਵੇਂ ਅੱਲਾਹ ਦੀਆਂ ਨਿਯਤ ਕੀਤੀਆਂ ਹੱਦਾਂ ਦੀ ਰਾਖੀ ਨਹੀਂ ਕਰ ਸਕਦੇ ਤਾਂ ਇਹਨਾਂ ਦੋਹਾਂ ’ਤੇ ਇਸ ਗੱਲ ਦਾ ਕੋਈ ਗੁਨਾਹ ਨਹੀਂ ਜੇ ਔਰਤ ਫ਼ਿਦੀਯੇ (ਬਦਲੇ) ਵਿਚ ਧੰਨ ਦੇ ਕੇ ਛੁਟਕਾਰਾ ਹਾਸਿਲ ਕਰ ਲਵੇ। [46] ਇਹ ਅੱਲਾਹ ਦੀਆਂ ਹੱਦਾਂ ਹਨ, ਸੋ ਤੁਸੀਂ ਇਹਨਾਂ ਤੋਂ ਅੱਗੇ ਨਾ ਵਧੋ। ਜਿਹੜੇ ਲੋਕ ਅੱਲਾਹ ਦੀਆਂ ਹੱਦਾਂ ਦੀ ੳਲੰਘਣਾ ਕਰਦੇ ਹਨ ਉਹ ਜ਼ਾਲਮ ਹਨ।
[46] “ਖ਼ੁਲਾਅ” ਭਾਵ ਜੇ ਔੌਰਤ ਆਪਣੇ ਪਤੀ ਤੋਂ ਅੱਡ ਹੋਣਾ ਚਾਹੁੰਦੀ ਹੇ ਤਾਂ ਕੁੱਝ ਸ਼ਰਤਾਂ ਨਾਲ ਮਹਿਰ ਵਾਪਸ ਕਰਕੇ ਤਲਾਕ ਲੈ ਸਕਦੀ ਹੇ ਜਿਵੇਂ ਕਿ ਹਜ਼ਰਤ ਇਬਨੇ ਅੱਬਾਸ ਤੋਂ ਪਤਾ ਲਗਦਾ ਹੇ ਕਿ ਸਾਬਿਤ ਬਿਨ ਕੈਸ (ਰ:ਅ:) ਦੀ ਪਤਨੀ ਰਸੂਲ (ਸ:) ਦੀ ਸੇਵਾ ਵਿਖੇ ਹਾਜ਼ਰ ਹੋਈ ਅਤੇ ਬੇਨਤੀ ਕੀਤੀ ਕਿ ਹੇ ਅੱਲਾਹ ਦੇ ਰਸੂਲ (ਸ:) ਮੈਂ ਸਾਬਿਤ ਬਿਨ ਕੈਸ ਦੀ ਦੀਨਦਾਰੀ ਅਤੇ ਸਦਾਚਾਰ ਪੱਖੋ ਕੋਈ ਦੋਸ਼ ਨਹੀਂ ਲਗਾਉਂਦੀ ਕਿ ਮੈਂ ਮੁਸਲਮਾਨ ਹੁੰਦੇ ਹੋਏ ਪਤੀ ਦੀ ਨਾ-ਸ਼ੁਕਰੀ ਕਰਨ ਦਾ ਗੁਨਾਂਹ ਖੱਟਾਂ। ਨਬੀ (ਸ:) ਨੇ ਫ਼ਰਮਾਇਆ “ਚੰਗਾ ਕੀ ਤੂੰ ਸਾਬਿਤ ਵੱਲੋਂ ਮਹਿਰ ਵਿਚ ਦਿੱਤੇ ਗਏ ਬਾਗ਼ ਨੂੰ ਵਾਪਸ ਕਰਦੀ ਹੇ ? ” ਉਹਨੇ ਕਿਹਾ “ਜੀ ਹਾਂ” ਫਿਰ ਆਪ (ਸ:) ਨੇ ਸਾਬਿਤ ਨੂੰ ਆਖਿਆ ਕਿ ਤੂੰ ਆਪਣੇ ਬਾਗ਼ ਵਾਪਸ ਲੈ ਅਤੇ ਇਸ ਨੂੰ ਤਲਾਕ ਦੇ। (ਸਹੀ ਬੁਖ਼ਾਰੀ, ਹਦੀਸ: 5273) * ਸ਼ਰੀਅਤ ਵਿਚ ਇਸ ਨੂੰ “ਖ਼ੁਲਾਅ” ਕਿਹਾ ਜਾਂਦਾ ਹੇ, ਭਾਵ ਔੌਰਤ ਆਪਣੀ ਇੱਛਾ ਅਤੇ ਕੋਸ਼ਿਸ਼ ਨਾਲ ਤਲਾਕ ਲੈਂਦੀ ਹੇ। ਅਣ-ਬਣ ਹੋਣ ਦੀ ਹਾਲਤ ਵਿਚ ਤਲਾਕ ਜਾਂ ਖ਼ੁਲਾਅ ਰਾਹੀਂ ਜੁਦਾਈ ਵਧੀਆ ਗੱਲ ਹੇ।