ਆਇਤ 2:286
البقرة · Al-Baqara
لَا يُكَلِّفُ ٱللَّهُ نَفْسًا إِلَّا وُسْعَهَا ۚ لَهَا مَا كَسَبَتْ وَعَلَيْهَا مَا ٱكْتَسَبَتْ ۗ رَبَّنَا لَا تُؤَاخِذْنَآ إِن نَّسِينَآ أَوْ أَخْطَأْنَا ۚ رَبَّنَا وَلَا تَحْمِلْ عَلَيْنَآ إِصْرًا كَمَا حَمَلْتَهُۥ عَلَى ٱلَّذِينَ مِن قَبْلِنَا ۚ رَبَّنَا وَلَا تُحَمِّلْنَا مَا لَا طَاقَةَ لَنَا بِهِۦ ۖ وَٱعْفُ عَنَّا وَٱغْفِرْ لَنَا وَٱرْحَمْنَآ ۚ أَنتَ مَوْلَىٰنَا فَٱنصُرْنَا عَلَى ٱلْقَوْمِ ٱلْكَـٰفِرِينَ
ਅੱਲਾਹ ਕਿਸੇ ਨੂੰ ਵੀ ਉਸ ਦੀ ਸਹਿਣ ਸ਼ਕਤੀ ਤੋਂ ਵੱਧ ਤਕਲੀਫ਼ ਨਹੀਂ ਦਿੰਦਾ। ਹਰੇਕ ਵਿਅਕਤੀ ਨੇ ਜੋ ਵੀ ਨੇਕ ਕਮਾਈ ਕੀਤੀ ਹੇ ਉਸ ਦਾ ਫਲ (ਬਦਲਾ) ਉਸੇ ਲਈ ਹੇ ਜੋ ਉਸ ਨੇ ਬੁਰਾਈ ਕੀਤੀ ਹੇ ਉਸ ਦਾ ਬੋਝ ਭਾਰ ਵੀ ਉਸੇ ਦੇ ਸਿਰ ਹੇ। (ਈਮਾਨ ਵਾਲੇ ਦੁਆਵਾਂ ਕਰਦੇ ਹਨ ਕਿ) ਹੇ ਸਾਡੇ ਰੱਬਾਂ! ਜੇ ਸਾਥੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਸਾਡੀ ਪਕੜ ਨਾ ਕਰੀਂ। ਹੇ ਸਾਡੇ ਰੱਬ! ਸਾਡੇ ’ਤੇ ਅਜਿਹਾ ਬੋਝ ਨਾ ਪਾਈਂ ਜਿਹੜੇ ਤੂੰ ਸਾਥੋਂ ਪਹਿਲਾਂ ਦੇ ਲੋਕਾਂ ’ਤੇ ਪਾਏ ਸਨ (ਹੇ ਸਾਡੇ ਰੱਬ) ਸਾਡੇ ’ਚ ਜਿਸ ਬੋਝ ਨੂੰ ਚੁੱਕਣ ਦੀ ਹਿੱਮਤ ਹੀ ਨਹੀਂ ਉਹ ਸਾਥੋਂ ਨਾ ਚੁਕਵਾਈਂ। ਸਾਡੀਆਂ ਭੁੱਲਾਂ ਦੀ ਅਣਦੇਖੀ ਕਰ, ਸਾਨੂੰ ਬਖ਼ਸ਼ ਦੇ ਅਤੇ ਸਾਡੇ ’ਤੇ ਰਹਿਮ ਫ਼ਰਮਾ। ਤੂੰ ਹੀ ਸਾਡੇ ਕੰਮ ਸੰਵਾਰਨ ਵਾਲਾ ਹੇ, ਸੋ ਤੂੰ ਕਾਫ਼ਰਾਂ ਦੇ ਮੁਕਾਬਲੇ ਵਿਚ ਸਾਡੀ ਮਦਦ ਫ਼ਰਮਾ।[60] (ਆਮੀਨ!)
[60] ਹਜ਼ਰਤ ਅਬੁ ਮਸਊਦ ਅਲ ਬਦਰੀ (ਰ:ਅ:) ਤੋਂ ਪਤਾ ਲੱਗਦਾ ਹੇ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਜਿਸ ਨੇ ਬਕਰਹ ਸੂਰਤ ਦੀਆਂ ਆਖ਼ਰੀ ਦੋ ਆਇਤਾਂ ਰਾਤ ਨੂੰ ਸੋਣ ਲੱਗੇ ਪੜ੍ਹ ਲਈਆਂ ਤਾਂ ਉਹ ਉਸ ਲਈ ਰਾਤ ਦੀ ਇਬਾਦਤ ਲਈ ਬਥੇਰੀ ਹੇ। (ਸਹੀ ਬੁਖ਼ਾਰੀ, ਹਦੀਸ: 4008)