ਸਮੱਗਰੀ ਉੱਤੇ ਜਾਓ

I Love Muhammad(P.B.U.H.)

← ਕੁਰਆਨ ਵੱਲ ਵਾਪਸ

ਕੁਰਆਨ ਸੈਟਿੰਗਾਂ

ਆਇਤ 2:83

البقرة · Al-Baqara

وَإِذْ أَخَذْنَا مِيثَـٰقَ بَنِىٓ إِسْرَٰٓءِيلَ لَا تَعْبُدُونَ إِلَّا ٱللَّهَ وَبِٱلْوَٰلِدَيْنِ إِحْسَانًا وَذِى ٱلْقُرْبَىٰ وَٱلْيَتَـٰمَىٰ وَٱلْمَسَـٰكِينِ وَقُولُوا۟ لِلنَّاسِ حُسْنًا وَأَقِيمُوا۟ ٱلصَّلَوٰةَ وَءَاتُوا۟ ٱلزَّكَوٰةَ ثُمَّ تَوَلَّيْتُمْ إِلَّا قَلِيلًا مِّنكُمْ وَأَنتُم مُّعْرِضُونَ

ਅਤੇ ਜਦੋਂ ਅਸੀਂ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰਨਾ ਅਤੇ ਮਾਂ, ਬਾਪ, ਰਿਸ਼ਤੇਦਾਰਾਂ, ਯਤੀਮਾਂ ਅਤੇ ਮਿਸਕੀਨਾਂ [16]ਨਾਲ ਨੇਕ ਅਤੇ ਸੋਹਣਾ ਵਿਵਹਾਰ ਕਰਨਾ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਆਖਣਾ, ਨਮਾਜ਼ ਕਾਇਮ ਕਰਨਾ ਅਤੇ ਜ਼ਕਾਤ ਅਦਾ ਕਰਨਾ, ਪਰ ਤੁਸੀਂ ਇਹਨਾਂ (ਬਚਨਾਂ) ਤੋਂ ਫਿਰ ਗਏ ਤੁਹਾਡੇ ਵਿੱਚੋਂ ਥੋੜ੍ਹੇ ਲੋਕ ਹੀ (ਆਪਣੇ ਬਚਨਾਂ ਦੇ) ਪਾਬੰਦ ਰਹੇ। ਤੁਸੀਂ ਬਚਨਾਂ ਤੋਂ ਫਿਰ ਜਾਣ ਵਾਲੇ ਹੀ ਹੋ।

[16] ਹਦੀਸ ਅਨੁਸਾਰ ਮਸਕੀਨ ਉਹ ਨਹੀਂ ਜਿਹੜਾ ਲੋਕਾਂ ਦੇ ਘਰਾਂ ਦੇ ਚੱਕਰ ਲਗਾਉਂਦਾ ਰਹਿੰਦਾ ਹੈ ਇਕ ਬੁਰਕੀ ਦੋ ਬੁਰਕੀਆਂ ਅਤੇ ਇਕ ਖਜੂਰ ਤੇ ਦੋ ਖਜੂਰਾਂ ਦੀ ਚਾਹਤ ਉਸ ਨੂੰ ਘਰੋਂ-ਘਰ ਫੇਰਦੀ ਹੈ, ਸਗੋਂ ਮਸਕੀਨ ਉਹ ਹੈ ਜਿਸ ਦੇ ਕੋਲ ਇੰਨਾਂ ਮਾਲ ਵੀ ਨਾ ਹੋਵੇ ਜਿਸ ਵਿਚ ਉਸ ਦਾ ਗੁਜ਼ਾਰਾ ਹੋ ਜਾਵੇ ਅਤੇ ਕੋਈ ਉਸ ਦਾ ਹਾਲ ਵੀ ਨਾ ਜਾਣਦਾ ਹੋਵੇ ਕਿ ਉਸ ਨੂੰ ਖ਼ੈਰਾਤ ਦੇਵੇ ਅਤੇ ਨਾ ਹੀ ਉਹ ਆਪ ਲੋਕਾਂ ਤੋਂ ਸਵਾਲ ਕਰੇ। (ਸਹੀ ਬੁਖ਼ਾਰੀ, ਹਦੀਸ: 1479)

ਆਇਤ ਬਾਰੇ ਚਰਚਾ