ਆਇਤ 24:39
النور · An-Noor
وَٱلَّذِينَ كَفَرُوٓا۟ أَعْمَـٰلُهُمْ كَسَرَابٍۭ بِقِيعَةٍ يَحْسَبُهُ ٱلظَّمْـَٔانُ مَآءً حَتَّىٰٓ إِذَا جَآءَهُۥ لَمْ يَجِدْهُ شَيْـًٔا وَوَجَدَ ٱللَّهَ عِندَهُۥ فَوَفَّىٰهُ حِسَابَهُۥ ۗ وَٱللَّهُ سَرِيعُ ٱلْحِسَابِ
ਅਤੇ ਕਾਫ਼ਿਰਾਂ ਦੇ ਕੰਮਾਂ ਦੀ ਉਦਾਹਰਨ ਇਕ ਰੜੇ ਮੈਦਾਨ ਵਿਚ ਚਮਕਦੀ ਹੋਈ ਰੇਤ ਦੀ ਹੈ। ਇਕ ਪਿਆਸਾ ਵਿਅਕਤੀ ਦੂਰ ਤੋਂ ਇਸ (ਰੇਤ) ਨੂੰ ਪਾਣੀ ਸਮਝਦਾ ਰਿਹਾ ਪਰੰਤੂ ਜਦੋਂ ਉਸ ਦੇ ਨੇੜੇ ਪਹੁੰਚਦਾ ਹੈ ਤਾਂ ਉੱਥੇ (ਪੀਣ ਨੂੰ) ਕੁੱਝ ਵੀ ਨਹੀਂ ਮਿਲਦਾ,[5] ਹਾਂ! ਅੱਲਾਹ ਨੂੰ ਜ਼ਰੂਰ ਆਪਣੇ ਕੋਲ ਵੇਖਦਾ ਹੈ ਜਿਹੜਾ ਉਸ (ਕਾਫ਼ਿਰ) ਦਾ ਪੂਰਾ-ਪੂਰਾ ਲੇਖਾ-ਜੋਖਾ ਕਰਦਾ ਹੈ। ਅੱਲਾਹ ਹਿਸਾਬ ਲੈਣ ਵਿਚ ਛੇਤੀ ਕਰਨ ਵਾਲਾ ਹੈ।
[5] ਭਾਵ ਕਾਫ਼ਿਰ ਦੇ ਅਮਲ ਉਸ ਪਿਆਸੇ ਵਿਅਕਤੀ ਵਾਂਗ ਹਨ ਜਿਹੜਾ ‘ਸਰਾਬ’ ਵਾਂਗ ਹੈ ਜਦੋਂ ਕਾਫ਼ਿਰ ਅੱਲਾਹ ਨੂੰ ਮਿਲੇਗਾ ਤਾਂ ਉਹ ਇਹ ਵਿਚਾਰੇਗਾ ਕਿ ਅੱਲਾਹ ਉਸ ਨੂੰ ਆਪਣੇ ਵਲੋਂ ਉਸ ਦੇ ਨੇਕ ਅਮਲਾਂ ਦਾ ਚੰਗਾ ਬਦਲਾ ਦੇਵੇਗਾ। ਪਰ ‘ਸਰਾਬ’ ਵਾਂਗ ਉਸ ਕੁਝ ਵੀ ਨਹੀਂ ਮਿਲੇਗਾ ਅਤੇ ਉਸ ਨੂੰ ਨਰਕ ਵਿਚ ਸੁੱਟ ਦਿੱਤਾ ਜਾਵੇਗਾ।