ਸਮੱਗਰੀ ਉੱਤੇ ਜਾਓ

I Love Muhammad(P.B.U.H.)

← ਕੁਰਆਨ ਵੱਲ ਵਾਪਸ

ਕੁਰਆਨ ਸੈਟਿੰਗਾਂ

ਆਇਤ 33:53

الأحزاب · Al-Ahzaab

يَـٰٓأَيُّهَا ٱلَّذِينَ ءَامَنُوا۟ لَا تَدْخُلُوا۟ بُيُوتَ ٱلنَّبِىِّ إِلَّآ أَن يُؤْذَنَ لَكُمْ إِلَىٰ طَعَامٍ غَيْرَ نَـٰظِرِينَ إِنَىٰهُ وَلَـٰكِنْ إِذَا دُعِيتُمْ فَٱدْخُلُوا۟ فَإِذَا طَعِمْتُمْ فَٱنتَشِرُوا۟ وَلَا مُسْتَـْٔنِسِينَ لِحَدِيثٍ ۚ إِنَّ ذَٰلِكُمْ كَانَ يُؤْذِى ٱلنَّبِىَّ فَيَسْتَحْىِۦ مِنكُمْ ۖ وَٱللَّهُ لَا يَسْتَحْىِۦ مِنَ ٱلْحَقِّ ۚ وَإِذَا سَأَلْتُمُوهُنَّ مَتَـٰعًا فَسْـَٔلُوهُنَّ مِن وَرَآءِ حِجَابٍ ۚ ذَٰلِكُمْ أَطْهَرُ لِقُلُوبِكُمْ وَقُلُوبِهِنَّ ۚ وَمَا كَانَ لَكُمْ أَن تُؤْذُوا۟ رَسُولَ ٱللَّهِ وَلَآ أَن تَنكِحُوٓا۟ أَزْوَٰجَهُۥ مِنۢ بَعْدِهِۦٓ أَبَدًا ۚ إِنَّ ذَٰلِكُمْ كَانَ عِندَ ٱللَّهِ عَظِيمًا

(ਹੇ ਈਮਾਨ ਵਾਲਿਓ!) ਤੁਸੀਂ ਨਬੀ (ਸ:) ਦੇ ਘਰਾਂ ਵਿਚ ਬਿਨਾਂ ਆਗਿਆ ਨਾ ਵੜ੍ਹਿਆ ਕਰੋ, ਹਾਂ! ਜੇ ਤੁਹਾਨੂੰ ਸੱਦਿਆ ਜਾਵੇ (ਤਦ ਜਾਓ) ਪਰ ਉੱਥੇ ਜਾਕੇ ਭੋਜਨ ਤਿਆਰ ਹੋਣ ਦੀ ਉਡੀਕ ਵਿਚ ਨਾ ਬੈਠੋ ਰਹੋ, ਹਾਂ! ਜੇ ਤੁਹਾਨੂੰ ਭੋਜਨ ਲਈ ਸੱਦਿਆ ਜਾਵੇ, ਉਸ ਸਮੇਂ ਜਾਓ। ਜਦੋਂ ਭੋਜਨ ਕਰ ਚੁੱਕੋ ਤਾਂ ਖਿਲਰ ਜਾਓ, ਉੱਥੇ ਹੀ ਗੱਲਾਂ ਵਿਚ ਨਾ ਰੁੱਝੇ ਰਹੋ। ਨਬੀ (ਸ:) ਨੂੰ ਤੁਹਾਡੀਆਂ ਇਹ ਹਰਕਤਾਂ ਦੁੱਖ ਦਿੰਦੀਆਂ ਹਨ। ਪਰ ਉਹ (ਕੁੱਝ ਕਹਿਣੋ) ਸੰਗਦਾ ਹੈ, ਜਦ ਕਿ ਅੱਲਾਹ ਸੱਚੀ ਗੱਲ ਆਖਣੋ ਨਹੀਂ ਸੰਗਦਾ। (ਹੇ ਮੁਸਲਮਾਨੋ!) ਜਦੋਂ ਤੁਸੀਂ ਨਬੀ (ਸ:) ਦੀਆਂ ਪਤਨੀਆਂ ਤੋਂ ਕੁੱਝ ਮੰਗਣਾ ਹੋਵੇ (ਜਾਂ ਪੁੱਛਣਾ ਹੋਵੇ) ਤਾਂ ਪੜਦੇ ਦੀ ਓਟ ਕਰਕੇ ਮੰਗੋ। ਤੁਹਾਡੇ ਮਨ ਲਈ ਵੀ ਅਤੇ ਉਹਨਾਂ ਦੇ ਮਨਾਂ ਦੀ ਪਵਿੱਤਰਤਾ ਲਈ ਇਹੋ ਵਧੇਰੇ ਉਚਿਤ ਹੈ। ਇਹ ਗੱਲ ਤੁਹਾਡੇ ਲਈ ਉਚਿਤ ਨਹੀਂ ਕਿ ਤੁਸੀਂ ਅੱਲਾਹ ਦੇ ਪੈਗ਼ੰਬਰ ਨੂੰ ਕਿਸੇ ਤਰ੍ਹਾਂ ਦਾ ਦੁੱਖ ਪਹੁੰਚਾਓ ਅਤੇ ਨਾ ਹੀ ਇਹ ਜਾਇਜ਼ ਹੈ ਕਿ ਤੁਸੀਂ ਉਹਨਾਂ ਦੇ (ਅਕਾਲ ਚਲਾਣੇ) ਮਗਰੋਂ ਉਹਨਾਂ ਦੀਆਂ ਪਤਨੀਆਂ ਨਾਲ ਨਿਕਾਹ ਕਰੋ। ਅੱਲਾਹ ਦੀ ਨਜ਼ਰ ਵਿਚ ਇਹ ਬਹੁਤ ਹੀ ਵੱਡਾ ਪਾਪ ਹੈ।

ਆਇਤ ਬਾਰੇ ਚਰਚਾ