ਆਇਤ 35:12
فاطر · Faatir
وَمَا يَسْتَوِى ٱلْبَحْرَانِ هَـٰذَا عَذْبٌ فُرَاتٌ سَآئِغٌ شَرَابُهُۥ وَهَـٰذَا مِلْحٌ أُجَاجٌ ۖ وَمِن كُلٍّ تَأْكُلُونَ لَحْمًا طَرِيًّا وَتَسْتَخْرِجُونَ حِلْيَةً تَلْبَسُونَهَا ۖ وَتَرَى ٱلْفُلْكَ فِيهِ مَوَاخِرَ لِتَبْتَغُوا۟ مِن فَضْلِهِۦ وَلَعَلَّكُمْ تَشْكُرُونَ
ਅਤੇ ਦੋ ਦਰਿਆਵਾਂ ਵਿਚ ਇਕ ਦਾ ਪਾਣੀ ਮਿੱਠਾ ਹੈ, ਪੀਣ ਵਿਚ ਸੁਆਦੀ ਹੈ ਅਤੇ ਦੂਜਾ ਖਾਰਾ ਹੈ ਅਤੇ ਕੌੜਾ ਹੈ। (ਹੇ ਲੋਕੋ!) ਤੁਸੀਂ ਉਹਨਾਂ ਦੋਹਾਂ ਦਰਿਆਵਾਂ ਵਿੱਚੋਂ ਤਾਜ਼ਾ ਮਾਸ (ਮੱਛੀਆਂ ਆਦਿ) ਖਾਂਦੇ ਹੋ ਅਤੇ ਗਹਣੀਆਂ ਦੀ ਸਮੱਗਰੀ (ਮੌਤੀ ਹੀਰੇ) ਕੱਢਦੇ ਹੋ, ਜਿਨ੍ਹਾਂ ਨੂੰ ਤੁਸੀਂ ਪਹਿਣਦੇ ਹੋ। ਤੁਸੀਂ (ਦਰਿਆਵਾਂ ਵਿਚ) ਪਾਣੀ ਨੂੰ ਚੀਰਦੀਆਂ ਹੋਈਆਂ ਵੱਡੀਆਂ-ਵੱਡੀਆਂ ਬੇੜੀਆਂ ਤੁਰਦੀਆਂ ਵੇਖਦੇ ਹੋ ਤਾਂ ਜੋ ਤੁਸੀਂ ਅੱਲਾਹ ਦੀ ਕ੍ਰਿਪਾਲਤਾ (ਰੋਜ਼ੀ) ਉਹਨਾਂ (ਦਰਿਆਵਾਂ) ਵਿੱਚੋਂ ਲੱਭੋ ਅਤੇ ਤੁਸੀਂ ਉਸ ਦੇ ਧੰਨਵਾਦੀ ਹੋਵੋ।