ਆਇਤ 39:6
الزمر · Az-Zumar
خَلَقَكُم مِّن نَّفْسٍ وَٰحِدَةٍ ثُمَّ جَعَلَ مِنْهَا زَوْجَهَا وَأَنزَلَ لَكُم مِّنَ ٱلْأَنْعَـٰمِ ثَمَـٰنِيَةَ أَزْوَٰجٍ ۚ يَخْلُقُكُمْ فِى بُطُونِ أُمَّهَـٰتِكُمْ خَلْقًا مِّنۢ بَعْدِ خَلْقٍ فِى ظُلُمَـٰتٍ ثَلَـٰثٍ ۚ ذَٰلِكُمُ ٱللَّهُ رَبُّكُمْ لَهُ ٱلْمُلْكُ ۖ لَآ إِلَـٰهَ إِلَّا هُوَ ۖ فَأَنَّىٰ تُصْرَفُونَ
ਉਸੇ (ਅੱਲਾਹ) ਨੇ ਤੁਹਾਨੂੰ ਸਭ ਨੂੰ ਇਕ ਹੀ ਜਾਨ (ਭਾਵ ਆਦਮ) ਤੋਂ ਪੈਦਾ ਕੀਤਾ ਹੈ, ਫੇਰ ਉਸ ਨੇ ਉਸੇ ਤੋਂ ਉਸ ਦਾ ਜੋੜਾ (ਪਤਨੀ ਹੱਵਾ ਨੂੰ) ਬਣਾਇਆ ਅਤੇ ਉਸੇ ਨੇ ਤੁਹਾਡੇ ਲਈ ਅੱਠ ਪ੍ਰਕਾਰ ਦੇ ਮਵੇਸ਼ੀ (ਨਰ ਤੇ ਮਦੀਨ) ਉਤਾਰੇ। ਉਹ ਤੁਹਾਨੂੰ ਤੁਹਾਡੀਆਂ ਮਾਵਾਂ ਦੇ ਢਿੱਡਾਂ ਵਿਚ ਹੀ ਇਕ ਬਣਤਰ ਤੋਂ ਮਗਰੋਂ ਦੂਜੀ ਬਣਤਰ ਵਿਚ ਪੈਦਾ ਕਰਦਾ ਹੈ ਜੋ ਕਿ ਤਿੰਨ ਤਰ੍ਹਾਂ ਦੇ ਹਨੇਰੇ ਪੜਦਿਆਂ (ਭਾਵ ਗਰਵ) ਦੇ ਅੰਦਰ ਹੈ, ਇਹ ਹੈ ਅੱਲਾਹ, ਜਿਹੜਾ ਤੁਹਾਡਾ ਰੱਬ ਹੈ, ਪਾਤਸ਼ਾਹੀ ਉਸੇ ਦੀ ਹੈ, ਉਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਫੇਰ ਤੁਸੀਂ ਕਿੱਥੇ ਭਟਕੇ ਫਿਰਦੇ ਹੋ? ਤੁਸੀਂ ਕਿਧਰੋਂ ਫੇਰੇ ਜਾ ਰਹੇ ਹਨ?