ਸਮੱਗਰੀ ਉੱਤੇ ਜਾਓ

I Love Muhammad(P.B.U.H.)

← ਕੁਰਆਨ ਵੱਲ ਵਾਪਸ

ਕੁਰਆਨ ਸੈਟਿੰਗਾਂ

ਆਇਤ 4:154

النساء · An-Nisaa

وَرَفَعْنَا فَوْقَهُمُ ٱلطُّورَ بِمِيثَـٰقِهِمْ وَقُلْنَا لَهُمُ ٱدْخُلُوا۟ ٱلْبَابَ سُجَّدًا وَقُلْنَا لَهُمْ لَا تَعْدُوا۟ فِى ٱلسَّبْتِ وَأَخَذْنَا مِنْهُم مِّيثَـٰقًا غَلِيظًا

ਅਤੇ (ਹੁਕਮਾਂ ਦੀ ਪਾਲਣਾ ਕਰਨ ਦਾ) ਇਕਰਾਰ ਲੈਣ ਲਈ ਅਸੀਂ ਉਹਨਾਂ (ਦੇ ਸਿਰਾਂ) ਉੱਤੇ ਤੂਰ ਪਹਾੜ ਝੁਕਾ ਦਿੱਤਾ ਅਤੇ ਉਹਨਾਂ ਨੂੰ ਹੁਕਮ ਦਿੱਤਾ ਕਿ ਸ਼ਹਿਰ ਦੇ ਬੂਹੇ ਵਿਚ ਦੀ ਝੁਕਦੇ ਹੋਏ [24] ਪਰਵੇਸ਼ ਕਰੋ। ਅਤੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਹਫ਼ਤੇ ਵਾਲੇ ਦਿਨ (ਭਾਵ ਸ਼ਨਿਚਰਵਾਰ) ਕੋਈ ਵਧੀਕੀ ਨਾ ਕਰਨਾ ਅਤੇ ਇਸ ਗੱਲ ਲਈ ਉਹਨਾਂ ਤੋਂ ਪੱਕਾ ਬਚਨ ਲਿਆ ਸੀ।

[24] ਹਜ਼ਰਤ ਅਬੂ-ਹੁਰੈਰਾ ਦੱਸਦੇ ਹਨ ਕਿ ਨਬੀ ਕਰੀਮ ਸ: ਦਾ ਫ਼ਰਮਾਨ ਹੇ, ਬਨੀ ਇਸਰਾਈਲ ਨੂੰ ਹੁਕਮ ਦਿੱਤਾ ਗਿਆ ਸੀ ਕਿ ਸ਼ਹਿਰ ਦੇ ਬੂਹਿਆਂ ਵਿਚ ਸਿਜਦਾ ਕਰਦੇ ਹੋਏ ਅਤੇ ਹਿੱਤਾਤੁਨ (ਸਾਡੀ ਤੌਬਾ ਕਬੂਲ ਕਰ) ਕਹਿੰਦੇ ਹੋਏ ਦਾਖ਼ਿਲ ਹੋਣ, ਪਰ ਉਹਨਾਂ ਨੇ ਹੁਕਮ ਬਦਲ ਦਿੱਤਾ, ਸਿਜਦੇ ਦੀ ਥਾਂ ਘਿਸੜਦੇ ਹੋਏ ਅਤੇ ਹੁਬਤਾਤੁਨ ਫ਼ੀ ਸ਼ਾਅਰਾਹ (ਸੱਟੇ ਵਿਚ ਦਾਣਾ) ਕਹਿੰਦੇ ਹੋਏ ਸ਼ਹਿਰ ਵਿਚ ਦਾਖ਼ਲ ਹੋਏ। (ਸਹੀ ਬੁਖ਼ਾਰੀ, ਹਦੀਸ: 3403)

ਆਇਤ ਬਾਰੇ ਚਰਚਾ