ਆਇਤ 5:50
المائدة · Al-Maaida
أَفَحُكْمَ ٱلْجَـٰهِلِيَّةِ يَبْغُونَ ۚ وَمَنْ أَحْسَنُ مِنَ ٱللَّهِ حُكْمًا لِّقَوْمٍ يُوقِنُونَ
ਕੀ ਇਹ ਲੋਕ ਜਹਾਲਤ ਭਰਿਆ ਫ਼ੈਸਲਾ ਚਾਹੁੰਦੇ ਹਨ ?[13] ਜਿਹੜੀ ਕੌਮ ਅੱਲਾਹ ਉੱਤੇ ਵਿਸ਼ਵਾਸ ਰੱਖਦੀ ਹੇ, ਉਸ ਲਈ ਅੱਲਾਹ ਤੋਂ ਵਧੀਆ ਫ਼ੈਸਲਾ ਕੋਣ ਕਰ ਸਕਦਾ ਹੇ ?
[13] ਹਦੀਸ ਅਨੁਸਾਰ ਤਿੰਨ ਤਰ੍ਹਾਂ ਦੇ ਵਿਅਕਤੀ ਅੱਲਾਹ ਨੂੰ ਸਖ਼ਤ ਨਾਪਸੰਦ ਹਨ (1) ਜਿਹੜਾ ਖ਼ਾਨਾ-ਕਾਅਬਾ ਵਿਚ ਗੁਨਾਹ ਕਰੇ (2) ਜਿਹੜਾ ਮੁਸਲਮਾਨ ਹੰਦੇ ਹੋਏ ਵੀ ਜਹਾਲਤ ਵਾਲੀਆਂ ਰਸਮਾਂ ਰਵਾਜਾਂ ਨੂੰ ਆਪਣਾਏ (3) ਕਿਸੇ ਦਾ ਨਾ-ਹੱਕਾ ਕਤਲ ਕਰਨ ਲਈ ਉਸ ਦਾ ਪਿੱਛਾ ਕਰੇ। (ਸਹੀ ਬੁਖ਼ਾਰੀ, ਹਦੀਸ: 6882)