ਸਮੱਗਰੀ ਉੱਤੇ ਜਾਓ

I Love Muhammad(P.B.U.H.)

← ਕੁਰਆਨ ਵੱਲ ਵਾਪਸ

ਕੁਰਆਨ ਸੈਟਿੰਗਾਂ

ਆਇਤ 5:64

المائدة · Al-Maaida

وَقَالَتِ ٱلْيَهُودُ يَدُ ٱللَّهِ مَغْلُولَةٌ ۚ غُلَّتْ أَيْدِيهِمْ وَلُعِنُوا۟ بِمَا قَالُوا۟ ۘ بَلْ يَدَاهُ مَبْسُوطَتَانِ يُنفِقُ كَيْفَ يَشَآءُ ۚ وَلَيَزِيدَنَّ كَثِيرًا مِّنْهُم مَّآ أُنزِلَ إِلَيْكَ مِن رَّبِّكَ طُغْيَـٰنًا وَكُفْرًا ۚ وَأَلْقَيْنَا بَيْنَهُمُ ٱلْعَدَٰوَةَ وَٱلْبَغْضَآءَ إِلَىٰ يَوْمِ ٱلْقِيَـٰمَةِ ۚ كُلَّمَآ أَوْقَدُوا۟ نَارًا لِّلْحَرْبِ أَطْفَأَهَا ٱللَّهُ ۚ وَيَسْعَوْنَ فِى ٱلْأَرْضِ فَسَادًا ۚ وَٱللَّهُ لَا يُحِبُّ ٱلْمُفْسِدِينَ

ਯਹੂਦੀ ਆਖਦੇ ਹਨ ਕਿ ਅੱਲਾਹ ਦੇ ਹੱਥ ਬੱਝੇ ਹੋਏ ਹਨ? (ਜਦ ਕਿ) ਹੱਥ ਤਾਂ ਇਹਨਾਂ ਦੇ ਹੀ[16] ਬੱਝੇ ਹੋਏ ਹਨ ਅਤੇ ਇਹਨਾਂ ਦੀ ਇਸ ਬਕਵਾਸ ਕਾਰਨ ਹੀ ਇਹਨਾਂ ਉੱਤੇ ਲਾਅਨਤਾਂ ਕੀਤੀਆਂ ਗਈਆਂ ਹਨ, ਸਗੋਂ ਅੱਲਾਹ ਦੇ ਹੱਥ ਤਾਂ ਖੁੱਲ੍ਹੇ ਹਨ, ਜਿਵੇਂ ਚਾਹੁੰਦਾ ਹੇ ਖ਼ਰਚ ਕਰਦਾ ਹੇ। ਹਕੀਕਤ ਇਹ ਹੇ ਕਿ ਜੋ ਵੀ ਤੁਹਾਡੇ ਰੱਬ ਵੱਲੋਂ ਉਤਾਰਿਆ ਜਾਂਦਾ ਹੇ ਇਹ ਇਹਨਾਂ (ਕਾਫ਼ਿਰ) ਵਿੱਚੋਂ ਬਥੇਰਿਆਂ ਦੀ ਸਰਕਸ਼ੀ ਅਤੇ ਕੁਫ਼ਰ ਵਿਚ ਵਾਧੇ ਦਾ ਕਾਰਨ ਬਣਦਾ ਹੇ। ਅਤੇ ਅਸੀਂ ਕਿਆਮਤ ਤਕ ਲਈ ਇਹਨਾਂ ਵਿਚਾਲੇ ਈਰਖਾ ਤੇ ਵੈਰ ਵਿਰੋਧ ਪਾ ਛੱਡਿਆਂ ਹੇ। ਜਦੋਂ ਵੀ ਉਹ ਲੜਾਈ ਦੀ ਅੱਗ ਭੜਕਾਉਣਾ ਚਾਹੁੰਦੇ ਹਨ ਤਾਂ ਅੱਲਾਹ ਉਸ ਨੂੰ ਬੁਝਾ ਦਿੰਦਾ ਹੇ। ਇਹ ਧਰਤੀ ਉੱਤੇ ਵਿਗਾੜ ਪੈਦਾ ਕਰਨ ਲਈ ਭੱਜੇ-ਨੱਠੇ ਫਿਰਦੇ ਹਨ ਜਦ ਕਿ ਅੱਲਾਹ ਫ਼ਸਾਦੀਆਂ ਨੂੰ ਪਸੰਦ ਨਹੀਂ ਕਰਦਾ।

[16] .ਕੁਰਆਨ ਵਿਚ ਜਿਹੜੀਆਂ ਵੀ ਅੱਲਾਹ ਦੀਆਂ ਸਿਫ਼ਤਾਂ ਬਿਆਨ ਹੋਈਆਂ ਹਨ, ਜਿਵੇਂ ਚਿਹਰਾ, ਅੱਖ, ਹੱਥ, ਪਿੰਡਲੀ, ਆਣਾ, ਫੜਣਾ ਆਦਿ ਬਿਆਨ ਹੋਇਆ ਹੇ ਜਾਂ ਜਿਹੜੀਆਂ ਸਿਫ਼ਤਾਂ ਹਦੀਸ ਤੋਂ ਸਿੱਧ ਹਨ, ਜਿਵੇਂ ਉੱਤਰਨਾ, ਹੱਸਣਾ ਆਦਿ, ਤਾਂ ਇਹਨਾਂ ’ਤੇ ਈਮਾਨ ਰੱਖਣਾ ਜ਼ਰੂਰੀ ਹੇ ਅਤੇ ਇਹਨਾਂ ਸਿਫ਼ਤਾਂ ਦਾ ਹੱਕਦਾਰ ਵੀ ਅੱਲਾਹ ਹੀ ਹੇ ਕਿਉਜੋ ਅੱਲਾਹ ਦਾ ਇਰਸ਼ਾਦ ਹੇ, ਉਸ ਅੱਲਾਹ ਜਿਹੀ ਕੋਈ ਚੀਜ਼ ਨਹੀਂ। (ਸੂਰਤ ਅਸ਼-ਸ਼ੂਰਾ 11/42) ਅਤੇ ਉਸ ਦੇ ਬਰਾਬਰ ਦਾ ਕੋਈ ਨਹੀਂ। (ਸੂਰਤ ਅਲ-ਅਖ਼ਲਾਸ 4/112)

ਆਇਤ ਬਾਰੇ ਚਰਚਾ