ਆਇਤ 57:25
الحديد · Al-Hadid
لَقَدْ أَرْسَلْنَا رُسُلَنَا بِٱلْبَيِّنَـٰتِ وَأَنزَلْنَا مَعَهُمُ ٱلْكِتَـٰبَ وَٱلْمِيزَانَ لِيَقُومَ ٱلنَّاسُ بِٱلْقِسْطِ ۖ وَأَنزَلْنَا ٱلْحَدِيدَ فِيهِ بَأْسٌ شَدِيدٌ وَمَنَـٰفِعُ لِلنَّاسِ وَلِيَعْلَمَ ٱللَّهُ مَن يَنصُرُهُۥ وَرُسُلَهُۥ بِٱلْغَيْبِ ۚ إِنَّ ٱللَّهَ قَوِىٌّ عَزِيزٌ
ਬੇਸ਼ੱਕ ਅਸਾਂ ਆਪਣੇ ਰਸੂਲਾਂ ਨੂੰ ਸਪਸ਼ਟ ਨਿਸ਼ਾਨੀਆਂ ਨਾਲ ਭੇਜਿਆ ਅਤੇ ਅਸੀਂ ਉਹਨਾਂ ਨਾਲ ਕਿਤਾਬ (ਰੱਬੀ ਬਾਣੀ) ਤੇ ਮੀਜ਼ਾਨ (ਇਨਸਾਫ਼ ਕਰਨ ਵਾਲੀ ਤਕੜੀ) ਉਤਾਰੀ ਤਾਂ ਜੋ ਲੋਕ ਇਨਸਾਫ਼ ’ਤੇ ਕਾਇਮ ਰਹਿਣ। ਅਸੀਂ ਲੋਹਾ ਪੈਦਾ ਕੀਤਾ, ਇਸ ਵਿਚ ਬਹੁਤ ਸ਼ਕਤੀ ਹੈ[1] ਅਤੇ ਲੋਕਾਂ ਲਈ ਅਨੇਕਾਂ ਲਾਭ ਹਨ। ਤਾਂ ਜੋ ਅੱਲਾਹ ਨੂੰ ਗਿਆਨ ਹੋ ਜਾਵੇ ਕਿ ਕੌਣ ਬਿਨ ਵੇਖਿਆਂ ਉਸ ਦੀ ਤੇ ਉਸ ਦੇ ਪੈਗ਼ੰਬਰਾਂ ਦੀ ਮਦਦ ਕਰਦਾ ਹੈ। ਬੇਸ਼ੱਕ ਅੱਲਾਹ ਅਤਿਅੰਤ ਸ਼ਕਤੀਸ਼ਾਲੀ ਅਤੇ ਜ਼ੋਰਾਵਰ ਹੈ।
[1] ਇਸੀ ਲੋਹੇ ਤੋਂ ਤਲਵਾਰਾਂ ਬਣਦੀਆਂ ਹਨ ਜਿਵੇਂ ਦੇ ਸੰਬੰਧ ਵਿਚ ਕਿਹਾ ਜਾਂਦਾ ਹੈ ਕਿ ਜੰਨਤ ਤਲਵਾਰਾਂ ਦੀਆਂ ਛਾਵਾਂ ਹੇਠ ਹੈ। (ਸਹੀ ਰਬਖ਼ਾਰੀ, ਹਦੀਸ: 2818)