ਆਇਤ 6:160
الأنعام · Al-An'aam
مَن جَآءَ بِٱلْحَسَنَةِ فَلَهُۥ عَشْرُ أَمْثَالِهَا ۖ وَمَن جَآءَ بِٱلسَّيِّئَةِ فَلَا يُجْزَىٰٓ إِلَّا مِثْلَهَا وَهُمْ لَا يُظْلَمُونَ
ਜਿਹੜਾ ਵਿਅਕਤੀ ਅੱਲਾਹ ਦੇ ਹਜ਼ੂਰ ਇਕ ਨੇਕੀ ਲੈ ਕੇ ਹਾਜ਼ਰ ਹੋਵੇਗਾ ਉਸ ਨੂੰ ਉਸ ਦਾ ਦਸ ਗੁਣਾ ਬਦਲਾ ਮਿਲੇਗਾ। ਜਿਹੜਾ ਇਕ ਬੁਰਾਈ ਕਰੇਗਾ ਉਸ ਨੂੰ ਉਸ ਦੇ ਬਰਾਬਰ ਸਜ਼ਾ ਮਿਲੇਗੀ। [16] ਕਿਸੇ ’ਤੇ ਕੋਈ ਜ਼ੁਲਮ ਨਹੀਂ ਕੀਤਾ ਜਾਵੇਗਾ।
[16] ਇਸ ਵਿਚ ਅੱਲਾਹ ਦੇ ਉਸ ਫ਼ਜਲੋ ਕਰਮ ਦਾ ਬਿਆਨ ਹੈ ਜਿਸ ਦਾ ਪ੍ਰਗਟਾਵਾ ਨੇਕੀ ਅਤੇ ਬੁਰਾਈ ਦਾ ਬਦਲਾ ਦੇਣ ਸਮੇਂ ਹੋਵੇਗਾ। ਵੇਖੋ ਸੂਰਤ ਅਲ-ਅਨਾਮ, ਹਾਸ਼ੀਆ ਆਇਤ 61/6