ਸਮੱਗਰੀ ਉੱਤੇ ਜਾਓ

I Love Muhammad(P.B.U.H.)

← ਕੁਰਆਨ ਵੱਲ ਵਾਪਸ

ਕੁਰਆਨ ਸੈਟਿੰਗਾਂ

ਆਇਤ 66:8

التحريم · At-Tahrim

يَـٰٓأَيُّهَا ٱلَّذِينَ ءَامَنُوا۟ تُوبُوٓا۟ إِلَى ٱللَّهِ تَوْبَةً نَّصُوحًا عَسَىٰ رَبُّكُمْ أَن يُكَفِّرَ عَنكُمْ سَيِّـَٔاتِكُمْ وَيُدْخِلَكُمْ جَنَّـٰتٍ تَجْرِى مِن تَحْتِهَا ٱلْأَنْهَـٰرُ يَوْمَ لَا يُخْزِى ٱللَّهُ ٱلنَّبِىَّ وَٱلَّذِينَ ءَامَنُوا۟ مَعَهُۥ ۖ نُورُهُمْ يَسْعَىٰ بَيْنَ أَيْدِيهِمْ وَبِأَيْمَـٰنِهِمْ يَقُولُونَ رَبَّنَآ أَتْمِمْ لَنَا نُورَنَا وَٱغْفِرْ لَنَآ ۖ إِنَّكَ عَلَىٰ كُلِّ شَىْءٍ قَدِيرٌ

ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੀ ਹਜ਼ੂਰੀ ਵਿਚ ਖ਼ਾਲਿਸ (ਸੱਚੇ ਮਨੋ) ਤੌਬਾ ਕਰੋ, ਆਸ ਹੈ ਕਿ ਤੁਹਾਡਾ ਰੱਬ ਤੁਹਾਥੋਂ ਤੁਹਾਡੀਆਂ ਬੁਰਾਈਆਂ ਦੂਰ ਕਰ ਦੇਵੇ ਅਤੇ ਤੁਹਾਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇ ਜਿਸ ਦੇ ਹੇਠ ਨਹਿਰਾਂ ਵਗਦੀਆਂ ਹਨ । [2] ਉਸ (ਕਿਆਮਤ) ਦਿਹਾੜੇ ਅੱਲਾਹ ਨਬੀ ਨੂੰ ਅਤੇ ਉਸ ਦੇ ਨਾਲ ਈਮਾਨ ਲਿਆਉਣ ਵਾਲਿਆਂ ਨੂੰ ਜ਼ਲੀਲ ਨਹੀਂ ਕਰੇਗਾ। ਉਹਨਾਂ ਦਾ ਨੂਰ ਉਹਨਾਂ ਦੇ ਅੱਗੇ-ਅੱਗੇ ਤੇ ਸੱਜੇ ਪਾਸੇ ਨੱਸ ਰਿਹਾ ਹੋਵੇਗਾ। ਉਹ ਆਖਣਗੇ ਕਿ ਹੇ ਸਾਡੇ ਰੱਬਾ! ਤੂੰ ਸਾਡੇ ਨੂਰ ਨੂੰ ਸਾਡੇ ਲਈ ਸੰਪੂਰਨ ਕਰਦੇ ਅਤੇ ਸਾਡੀ ਬਖ਼ਸ਼ਿਸ਼ ਕਰ, ਬੇਸ਼ੱਕ ਤੂੰ ਹਰ ਚੀਜ਼ ਦੀ ਸਮਰਥਾ ਰੱਖਦਾ ਹੈ।

[2] ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਕਿਆਮਤ ਦਿਹਾੜੇ ਪਾਲਣਹਾਰ ਆਪਣੀ ਪਿੰਨੀ ਖੋਲੇਗਾ ਤਾਂ ਸਾਰੇ ਮੋਮਿਨ ਮਰਦ ਤੇ ਔਰਤਾਂ ਸਿਜਦੇ ਵਿਚ ਡਿਗ ਪੈਣਗੇ, ਪਰ ਉਹ ਲੋਕ ਰਹਿ ਜਾਣਗੇ ਜਿਹੜੇ ਸੰਸਾਰ ਵਿਚ ਲੋਕ ਵਿਖਾਵੇ ਲਈ ਤੇ ਨੇਕ ਅਖਵਾਉਣ ਲਈ ਇਬਾਦਤ ਕਰਦੇ ਸਨ, ਉਹ ਵੀ ਸਿਜਦਾ ਕਰਨਾ ਚਾਹੁਣਗੇ ਪਰ ਉਹਨਾਂ ਦੀਆਂ ਪਿੱਠਾਂ ਆਕੜ ਜਾਣਗੀਆਂ ਸੋ ਉਹ ਸਿਜਦਾ ਨਾ ਕਰ ਸਕਣਗੇ। (ਸਹੀ ਬੁਖ਼ਾਰੀ, ਹਦੀਸ: 4919)

ਆਇਤ ਬਾਰੇ ਚਰਚਾ